ਸ਼ਾਮਾਂ ਪੈਣ ਤੇ ਖਿਆਲ ਤੇਰੇ ਏਦਾ ਆਉਂਦੇ ਨੇ
ਕਿ ਮੈਨੂੰ ਨਾਲ ਹੀ ਆਪਣੇ ਲੈ ਜਾਂਦੇ ਨੇ ਦੂਰ ਕਿਤੇ,
ਤੈਨੂੰ ਵੀ ਤਾਂ ਖਿੱਚ ਪੈਂਦੀ ਹੋਣੀ ਆ
ਅਸੀ ਕੱਲੇ ਤਾਂ ਨੀ ਮੁਹੱਬਤ ਚ' ਚੂਰ ਕਿਤੇ,
ਮਾਣ ਤੇਰੇ ਉੱਤੇ ਸੋਹਣਿਆ ਬਹੁਤ ਹੁੰਦਾ ਏ
ਕਿ ਤੇਰੀਆਂ ਅੱਖਾਂ ਚੋ' ਮੈ ਖੁੱਦ ਨੂੰ ਲੱਭ ਲੈਨੀ ਆ,
ਕੁਝ ਜ਼ਜਬਾਤ ਤੂੰ ਅੱਖਾਂ ਚੋ' ਪੜ੍ਹ ਲਿਆ ਕਰ
ਮੈ ਬਹੁਤੇ ਜ਼ਜਬਾਤ ਦਿਲ ਵਿੱਚ ਦੱਬ ਲੈਨੀ ਆ।
©preet
#GingerTea