अच्छा सुनो.. ਤੇਰੀ ਜ਼ੁਲਫ਼ ਕਮਾਲ,
ਤੂੰ ਆਪ ਬੇਮਿਸਾਲ,
ਨਾ ਅੱਜ ਕੋਈ ਜਵਾਬ,
ਨਾ ਕੱਲ੍ਹ ਕੋਈ ਜਵਾਬ,
ਨੀ ਐਨਾ ਔਖਾ ਤੂੰ ਸਵਾਲ।
ਤੇਰੀ ਨਜ਼ਰ ਸਮੁੰਦਰ ਗਹਿਰਾ,
ਉੱਤੇ ਪਲਕਾਂ ਲਾਇਆ ਪਹਿਰਾ,
ਖੁਦ ਚੰਦ ਤੇ ਰੱਬ ਵੀ ਬੇਬੁਨਿਆਦ ਹੋਏ,
ਵੇਖ ਕੇ ਤੇਰਾ ਪਰੀਆਂ ਵਰਗਾ ਚਿਹਰਾ।
ਰਾਹ ਜੰਨਤ ਦਾ ਤੇਰੇ ਹੱਥਾਂ ਦੀਆਂ ਲਕੀਰਾਂ,
ਤੂੰ ਛੂਹ ਲਵੇਂ ਤਾਂ ਮੈਂ ਜੰਨਤੀ ਹੋਵਾਂ,
ਕੀ ਕਰਨੇ ਬੋਲ ਫ਼ਕੀਰਾਂ।
ਤੇਰੇ ਨਾਮ 'ਚ ਬੰਦਗੀ,
ਤੇਰੇ ਰੂਪ 'ਚ ਜ਼ਿੰਦਗੀ,
ਜੇ ਤੇਰਾ ਹੋ ਬਦਨਾਮ ਹੋ ਜਾਵਾਂ,
ਨਾ ਮੈਨੂੰ ਕੋਈ ਸ਼ਰਮਿੰਦਗੀ।
©Baljit Hvirdi
#AchaSuno