ਦਰ ਤੇ ਉਸਦੇ ਵਾਂਗ ਫਕੀਰਾਂ
ਦਿਲ ਕਾਸਾ ਬਣਾਈ ਬੈਠੇ ਹਾਂ
ਮਯਤ ਖੁਦ ਦੀ ਤੇ ਜਾਣੇ ਨੂੰ
ਕਫਨ ਸਵਾਈ ਬੈਠੇ ਹਾਂ।
ਜਗ ਤੇ ਢੂੰਢੇਦੀ ਹੀਰਾ ਦਿਲ ਮੈਂ
ਖੁਦ ਆਪਣਾ ਗਵਾਈ ਬੈਠੇ ਹਾਂ ।
ਕੰਡੇ ਉਸਦੇ ਨਾ ਚੁਭਣ ਪੈਰੀਂ
ਪਲਕਾਂ ਰਾਹੀਂ ਵਿਛਾਈ ਬੈਠੇ ਹਾਂ ।
ਨਾਮ ਉਸਦੇ ਤੇ ਗੀਤ ਬਣਾ ਕੇ
ਫਿਰ ਸਤਰਾਂ ਨੂੰ ਲੁਕਾਈ ਬੈਠੇ ਹਾਂ।
ਚਸਕਾ ਜਖਮਾਂ ਦਾ ਐਸਾ ਲੱਗਿਆ
ਪੀੜ ਦਵਾ ਬਣਾਈ ਬੈਠੇ ਹਾਂ।
©Deep Sandhu