White ਅੱਖੀਂ ਵੇਖਿਆ ਸੱਚ
ਜੋ ਜਿੱਤਿਆ ਉਹਦੀ ਕੋਠੀ ਮੂਹਰੇ ਨਾਕਾ ਲੱਗਿਆ
ਹਾਂ ਮੈਂ ਅੱਖੀਂ ਵੇਖਕੇ ਆਈ!
ਲੋਕਾਂ ਤੋਂ ਵੋਟਾਂ ਲੈ ਜਿੱਤਿਆ ਐਂ, ਕਿਉਂ ਲੋਕਾਂ ਨੂੰ ਬਿਪਤਾ ਪਾਈ ???
ਦਿਹਾੜੀ 'ਜਾ ਰਹੀ ਸੀ ਬੀਬੀ ਸੈਂਕਲ ਤੇ ,ਪੁਲਿਸ ਵਾਲੇ ਨੇ ਉਹਨੂੰ ਲੰਘਣ ਨਾ ਦਿੱਤਾ ਭਾਈ!
ਬੜੀਆਂ ਤਰਲੇ ਮਿੰਨਤਾਂ ਕਰੀਆਂ ਪਰ ਉਹਦੀ ਪੇਸ਼ ਨਾ ਚੱਲੀ ਕਾਈ !!
ਪੱਕਾ ਲੇਟ ਹੋਈ ਨੂੰ ਮਾਲਕ ਝਿੜਕੂ , ਰੋਟੀ ਦੇ ਹੀਲੇ ਲਈ ਕੀ-ਕੀ ਜਰ ਗਈ ਮਾਈ!
ਲੋਕਾਂ ਤੋਂ ਵੋਟਾਂ ਲੈ ਜਿੱਤਿਆ ਨੂੰ ਜਸਵੀਰ ਫਿੱਟਲਾਹਨਤ ਆਖਾਂ ਜਾਂ ਦੇਵਾਂ ਦੱਸੋ ਵਧਾਈ
©jasvir kaur sidhu
#election_results