ਹੁੰਦਾ ਚਿਰਾਗ ਤਾਂ ਮੈਂ ਜਲਾ ਲੈਂਦਾ,
ਮਸਲਾ ਤਾਂ ਠੂਠਿਆਂ 'ਚ ਬੁਝਦੀ ਇਸ਼ਕ ਦੀ ਓਸ ਅਲਖ ਦਾ ਸੀ।
ਗਵਾਉਂਦਾ ਰੱਬ ਤਾਂ ਮੈਂ ਪਾ ਲੈਂਦਾ,
ਮਸਲਾ ਤਾਂ ਦੀਦਾਰ 'ਚ ਤਾਂਘਦੀ ਓਸ ਝਲਕ ਦਾ ਸੀ।
ਮੈਂ ਮਿੱਟੀ ਸਾਂ ਤੇ ਮਿੱਟੀ ਹੀ ਹੋਣਾ ਸਾਂ,
ਪਰ ਮਸਲਾ ਤਾਂ ਸਿਰ ਤੋਂ ਉੱਠ ਚੁੱਕੇ ਓਸ ਫ਼ਲਕ ਦਾ ਸੀ।
ਖ਼ੈਰ..!ਚੰਦ ਮੁੱਦਤਾਂ ਲੱਗੀਆਂ ਮੈਨੂੰ ਜਾਵਣ ਲਈ,
ਪਰ ਆਉਣਾ ਸੀ ਜਦ ਓਸ...ਮਸਲਾ ਤਾਂ ਓਸ ਭਲਕ ਦਾ ਸੀ।
©Baljit Hvirdi
#leafbook