ਪਿਆਰ
ਮੈਂ ਰੱਬ ਕੋਲੋਂ ਮੰਗਾਂ ਬਸ ਤੈਨੂੰ ਸੋਹਣੀਏ
ਚਾਹੀਦਾ ਨਈਂ ਕੁੱਝ ਹੋਰ ਮੈਨੂੰ ਸੋਹਣੀਏ
ਤਨ ਮਨ ਸੋਹਣੀਏ, "ਨੀ ਦਿਆਂ ਤੈਥੋਂ ਵਾਰ
ਖੁਲ੍ਹੇ ਆਸਮਾਨ ਜਿਨ੍ਹਾਂ, "ਤੈਨੂੰ ਕਰਾਂ ਮੈਂ ਪਿਆਰ
*****
ਸਾਦਗੀ ਦੇ ਵਿੱਚ ਵੀ ਤੂੰ, "ਬੜੀ ਸੋਹਣੀ ਲੱਗਦੀ
ਮਨਮੋਹਣੀਏ ਤੂੰ ਮੈਨੂੰ, "ਨੀ ਮਨਮੋਹਣੀ
ਲੱਗਦੀ
ਨੈਣ ਰੱਜੇ ਨਾ ਪਿਆਸੇ ਮੇਰੇ, "ਤੈਨੂੰ ਸੋਹਣੀ ਨਿਹਾਰ
ਖੁਲ੍ਹੇ ਆਸਮਾਨ ਜਿਨ੍ਹਾਂ, "ਤੈਨੂੰ ਕਰਾਂ ਮੈਂ ਪਿਆਰ
*****
ਦਿਲ ਚਾਉਂਦਾ ਤੈਨੂੰ ਹਰ ਵੇਲ੍ਹੇ, "ਤੂੰ ਬਸ ਰਹੇਂ ਹੱਸਦੀ
ਮੇਰੇ ਅੱਜ ਅਤੇ ਕੱਲ ਵਿੱਚ, "ਬਸ ਤੂੰਹੀਓਂ ਵੱਸਦੀ
ਹਰ ਇੱਕ ਮੈਂ ਭੁਗਾਵਾਂਗਾ, "ਨੀ ਕੀਤੇ ਕੌਲ ਕਰਾਰ
ਖੁਲ੍ਹੇ ਆਸਮਾਨ ਜਿਨ੍ਹਾਂ, "ਤੈਨੂੰ ਕਰਾਂ ਮੈਂ ਪਿਆਰ
*****
ਬਲਜੀਤ ਮਾਹਲਾ ਸੋਹਣੀਏ, "ਰੂਹ ਤੋਂ ਤੈਨੂੰ ਚਾਉਂਦਾ ਨੀ
ਆਪਣਿਆਂ ਗੀਤਾਂ ਵਿੱਚ,"ਤੇਰੀ ਯਾਦ ਨੂੰ ਪਰੋਂਦਾ ਨੀ
ਗੁਰੂ ਘਰ ਲਾਂਵਾਂ ਲੈ ਕੇ, "ਇੱਕ ਹੋਇਏ ਦਿਲਦਾਰ
ਖੁਲ੍ਹੇ ਆਸਮਾਨ ਜਿਨ੍ਹਾਂ, "ਤੈਨੂੰ ਕਰਾਂ ਮੈਂ ਪਿਆਰ
*****
ਲੇਖ਼ਕ :-ਬਲਜੀਤ ਮਾਹਲਾ
ਮੋਬ :-8054942313
©Baljit Mahla
#pyaar