ਗ਼ਜ਼ਲ
ਰੋਜ਼ ਦਵਾਈ ਫੱਕੀ ਜਾਂਦੈਂ।
ਘਾਓ ਤਾਂ ਵੀ ਪੱਕੀ ਜਾਂਦੈਂ।
ਅੰਦਰੋਂ ਭਾਵੇਂ ਪੂਰਾ ਟੁੱਟਾ,
ਬਾਹਰੋਂ ਤੇੜਾਂ ਢੱਕੀ ਜਾਂਦੈਂ।
ਹਾਸੇ ਨਾਲ ਕਦੋਂ ਦਾ ਕਮਲ਼ਾ,
ਨੈਣ ਸਮੁੰਦਰ ਡੱਕੀ ਜਾਂਦੈਂ।
ਰੋਟੀ ਖਾਤਰ ਬੰਦਾ ਖ਼ੁਦ ਨੂੰ,
ਡੰਗਰਾਂ ਵਾਂਗੂੰ ਹੱਕੀ ਜਾਂਦੈਂ।
ਲੋਟੂ ਲੀਡਰ ਜਨਤਾ ਦਾ ਧਨ,
ਲੁੱਟ ਲੁੱਟ ਘਰ ਨੂੰ ਧੱਕੀ ਜਾਂਦੈਂ।
ਦੁੱਖਾਂ ਦੀ ਦਲਦਲ ਵਿੱਚ ਫ਼ਸਿਆ,
ਬੰਦਾਂ ਖੁਦ ਤੋਂ ਅੱਕੀ ਜਾਂਦੈਂ।
ਬਿਸ਼ੰਬਰ ਅਵਾਂਖੀਆ, 9781825255
©Bishamber Awankhia
#sad_emotional_shayries #punjabi_shayri #🙏Please🙏🔔🙏Like #share #comment💬