ਕਿਰਤੀ ਦੇ ਹੱਥਾਂ ਨੂੰ ਰੱਬਾ ਦੇਵੀਂ ਸਦਾ ਤੰਦਰੁਸਤੀ..
ਸਰੀਰ ਕਦੇ ਨਾ ਰੋਗੀ ਹੋਵੇ ਰਹੇ ਸਦਾ ਹੀ ਚੁਸਤੀ!
🙏🙏
ਬਰਕਤ ਕਦੇ ਨਾ ਘਰ ਚੋਂ ਮੁੱਕੇ ਨਾ ਮੁੱਕੇ ਡੱਬੇ ਚੋਂ ਰੋਟੀ..
ਮਿਹਨਤ ਕਰ ਪਰਿਵਾਰ ਪਾਲਦੇ ਨਾ ਆਖਣ ਕਿਸਮਤ ਖੋਟੀ!
🙏🙏
ਕਦੇ ਨਾ ਢੇਰੀ ਢਾਅ ਕੇ ਬਹਿੰਦੇ ਖ਼ਾਲੀ ਜਦ ਮੁੜ ਆਉਂਦੇ..
ਥੋਡ਼ੀ ਦੇ ਵਿੱਚ ਕਰਨ ਗੁਜ਼ਾਰਾ ਫ਼ਿਰ ਵੀ ਸ਼ੁਕਰ ਮਨਾਉਂਦੇ!
🙏🙏
"ਕਮਲੇਸ਼" ਸਦਾ ਇਹ ਕਰੇ ਦੁਆਵਾਂ ਚੁੱਲ੍ਹਾ ਬਲਦਾ ਰੱਖੀਂ..
ਮਿਹਨਤ ਦੇ ਵਿੱਚ ਰੱਬ ਹੈ ਵਸਦਾ ਮੈਂ ਵੇਖਿਆ ਅੱਖੀਂ!
🙏🙏
🙏ਮਿਹਨਤ ਅਤੇ ਮਿਹਨਤੀਆਂ ਨੂੰ ਪ੍ਰਣਾਮ 🙏
©Kamlesh Shahkoti