ਪਿਆਰ ਤਮਾਸ਼ਾ
ਪਿਆਰ ਮੁਹੱਬਤ ਸਭ ਖੇਡ ਤਮਾਸ਼ਾ,,
ਨਕਲੀ ਪਿਆਰ 'ਤੇ ਆਉਂਦਾ ਹਾਸਾ।
ਕੱਚੀਆਂ ਉਮਰਾਂ ਤੇ ਕੱਚੇ ਵਾਅਦੇ,
ਵਕ਼ਤ ਆਉਣ 'ਤੇ ਵੱਟਦੇ ਪਾਸਾ।।
ਮੰਨਿਆਂ ਯੁੱਗ ਪੈਸੇ ਦਾ ਲੋਕੋ,
ਰਿਸ਼ਤਿਆਂ ਵਿੱਚ ਬੇਈਮਾਨੀ ਰੋਕੋ।
ਨਫ਼ਰਤ ਕਰਕੇ ਕੀ ਲੈਣਾ ਏਂ,
ਥੋੜ੍ਹਾ ਜਿਹਾ ਤਾਂ ਦਿਲ ਤੋਂ ਸੋਚੋ।
ਗੁੱਸੇ ਦੇ ਵਿੱਚ ਤੋੜ ਨਾ ਦੇਣਾ,
ਦਿਲ ਵਿੱਚ ਓਸ ਖ਼ੁਦਾ ਦਾ ਵਾਸਾ,
ਕੱਚੀਆਂ ਉਮਰਾਂ,ਤੇ ਕੱਚੇ ਵਾਅਦੇ,
ਵਕਤ ਆਉਣ ਤੇ ਵੱਟਦੇ ਪਾਸਾ
ਦੁਨਿਆਂ ਕੋੜਾਂ ਜ਼ਹਿਰ ਪਤਾਸਾ,
ਲਾਉ ਨਾਂ ਬਈ ਇਸ ਤੇ ਆਸਾ,
ਅੰਦਰ ਇਹਨਾਂ ਦੇ ਜ਼ਹਿਰਾਂ ਭਰੀਆ
ਉੱਤੋ ਉਤੋਂ ਦੇਣ ਦਿਲਾਸਾ,।।
ਇਸ਼ਕ ਚ ਮਿਲਦੇ ਦੁੱਖ ਹੀ ਯਾਰੋ
ਨਾਲ ਗਮਾਂ ਦੇ ਭਰਦਾ ਕਾਸਾ,
ਕੱਚੀਆ ਉਮਰਾਂ ਦੇ ਕੱਚੇ ਵਾਅਦੇ
ਵਕਤ ਆਉਣ ਤੇ ਵੱਟਦੇ ਪਾਸਾ।।
ਵਪਾਰ ਸਮਝਦੇ ਇਸ਼ਕ ਨੂੰ ਯਾਰੋ,
ਪਿਆਰ ' ਚ ਨਾਂ ਜਿੰਦ ਉਜਾੜੋ,
ਬੀਤੀਆ ਵੇਲਾਂ ਹੱਥ ਨਹੀ ਆਉਣਾਂ,
ਥੋੜਾਂ ਜਿਹਾ ਤਾਂ ਯਾਰ ਵਿਚਾਰੋ
ਸੀਮਾਂ ਕਹਿੰਦੀ ਪੱਲੇ ਵਿੱਚ ਬਰਬਾਦੀ ਪੈਣੀ ।।
ਨਾਲੇ ਘੌਰ ਨਿਰਾਸ਼ਾ ,
ਕੱਚੀਆ ਉੁਮਰਾਂ ਦੇ ਕੱਚੇ ਵਾਅਦੇ
ਵਕਤ ਆਉਣ ਤੇ ਵੱਟਦੇ ਪਾਸਾ . . . . . ।।
ਸੀਮਾ ਜਲੰਧਰੀ ✍🏻✍🏻
©Seema Seemu
# ਜਗਤ ਤਮਾਸ਼ਾ#ਮੇਰੀ ਕਲਮ ਤੋਂ #ਸੀਮਾ ਜਲੰਧਰੀ