1984
ਜੂਨ ਦਾ ਮਹੀਨਾ ਉੱਤੋਂ ਗੋਲੀਆਂ ਦਾ ਮੀਂਹ,
ਖੰਡਰ ਕਰਨ ਦੀ ਸੋਚ ਨਾ ਹਿਲਾ ਸਕੀ ਨੀਂਹ।
ਦਹਿਲਾਉਂਦੀਆਂ ਕੂਕਾਂ ਗਈਆਂ ਪੁੱਜ ਅਸਮਾਨੀ,
ਉੱਜੜੇ ਟੱਬਰ ਕਹਾਏ ਨੁਕਸਾਨ ਬਸ ਜਾਨੀ।
ਵਹੇ ਖ਼ੂਨ ਨਿਰਦੋਸ਼ਾਂ ਦੇ, ਆਏ ਬੰਦੂਕਾਂ ਨੇ ਉਗਾਉਂਦੇ,
ਪੈਰ ਆਪੇ ਤੋਂ ਹੋਏ ਬਾਹਰ, ਘਰ ਪੈਰ ਨਹੀਂ ਪਾਉਂਦੇ।
ਇਹ ਵੱਖਵਾਦੀ-ਅੱਤਵਾਦੀ, ਕਦੇ ਬਾਗੀ ਅਖਵਾਏ,
ਦੇਖ ਕੇਹੇ ਤਾਜ ਹਰਪ੍ਰੀਤ ਸਿੱਖ ਕੌਮ ਹਿੱਸੇ ਆਏ।
ਤਾਂ ਵੀ ਮਨਾਂ ਵਿੱਚ ਖੇੜੇ, ਚਿਹਰੇ ਦਿਖੇ ਨਾ ਉਦਾਸੀ,
ਸਾਡੇ ਨਾਲ-ਨਾਲ ਵੱਡੀ ਹੋਈ ਐ ਉੱਨੀ ਸੌ ਚੌਰਾਸੀ।
ਹਰਪ੍ਰੀਤ ਕੌਰ ਘੁੰਨਸ
©ਹਰਪ੍ਰੀਤ ਕੌਰ ਘੁੰਨਸ
#1984 #ਸਿੱਖ #ਪੰਜਾਬ
#raaz