White ਗੀਤ ਵਿਰਹਾ ਦੇ ਬੁੱਲ੍ਹਾ ਤੇ ਆਏ ਹੀ ਨਹੀ
ਤਾਰ ਤੂੰਬੇ ਦੀ ਵਿਚਕਾਰੇ ਹੀ ਟੁੱਟ ਦੀ ਰਹੀ
ਸਾਹਵੇ ਦੁਨੀਆ ਦੇ ਤਾ ਕਦੀ ਸੀਅ ਨਾ ਕਰੀ
ਰੂਹ ਵੀ ਆਪੇ ਨਾਲ ਲੜ ਲੜ ਟੁੱਟਦੀ ਰਹੀ
ਰੀਝਾ,ਸੁਪਨੇ,ਅਰਮਾਨਾ ਦਾ ਕਤਲ ਹੋ ਗਿਆ
ਬੁੱਲੀ ਫਿਰ ਵੀ ਪਹਿਰੇਦਾਰੀ ਚੁੱਪ ਦੀ ਰਹੀ
ਲਹੂ ਦਿਲ ਚੋ ਤਿਪ ਤਿਪ ਕਰ ਅਜੇ ਵੀ ਰਿਸੇ
ਕਮਲੀ ਹੀਰਿਆ ਭੁਲੇਖੇ ਕੱਚ ਚੁੰਮਦੀ ਰਹੀ
ਜਿਹਦੇ ਚਿਤ ਨਾ ਖਿਆਲੀ ਹੋਣਾ ਨਾਂਅ ਗੋਪੀ ਦਾ
ਤਾ-ਉਮਰ ਤਸਵੀਰ ਉਹਦੀ ਅੱਖਾ ਚ ਘੁੰਮਦੀ ਰਹੀ
©Gopy mohkamgarhiya
#love_shayari