ਪਹੁੰਚੂ ਗੱਲ ਪਹਿਲਾਂ ਜਾਣ ਪਹਿਚਾਣ ਤੀਕਰ,
ਫਿਰ ਪਹੁੰਚੂ ਦਿਲ ਦੀ ਗੱਲ ਜੁਬਾਨ ਤੀਕਰ।
ਮਿਲ ਜਾਵੇਗਾ ਉਦੋਂ ਮੇਰੇ ਵੀ ਸਕੂਨ ਦਿਲ ਨੂੰ,
ਜਦ ਪਹੁੰਚਾਂਗੇ ਅਸੀਂ ਆਪਣੀ ਜਾਨ ਤੀਕਰ।
ਓਹਦਾ ਇਸ਼ਕ ਰੂਹ ਅੰਦਰ ਰਮਿਆਂ ਪਿਆ,
ਇਸ਼ਕ ਨਹੀਂ ਝੂਠੇ ਖਤਾਂ ਤੇ ਬਿਆਨ ਤੀਕਰ।
ਖੁੱਲੇ ਨੇ ਦਿਲ ਦੇ ਦਰਵਾਜੇ ਸਦਾ ਓਹਦੇ ਲਈ,
ਪਹੁੰਚ ਜਾਵੇ ਸੁਨੇਹਾ ਉਸ ਮਹਿਮਾਨ ਤੀਕਰ।
ਇਸ ਕਰਕੇ ਕਹੀ ਦਾ ਏ ਰੱਬ ਓਹਨੂੰ ਆਪਣਾ,
ਇਸ਼ਕ ਦਾ ਦਰਜਾ ਮੇਰੇ ਲਈ ਈਮਾਨ ਤੀਕਰ।
©ਰਵਿੰਦਰ ਸਿੰਘ (RAVI)