ਮੈਂ ਵੀ ਸੰਗਦਾ ਸੀ ਤੇ ਉਹ ਵੀ ਸੰਗਦੀ ਸੀ,
ਬਹੁਤ ਔਖੀ ਸੀ ਗੱਲ ਸੁਰੂ ਕਰਨੀ,
ਜਿਉਂ ਜਿਉਂ ਉਸਨੂੰ ਮੇਰਾ ਤੇ ਮੈਨੂੰ ਉਸਦਾ ਹਿਸਾਬ ਆਉਂਦਾ ਗਿਆ,
ਤਿਉਂ ਤਿਉਂ ਸੁਰੂ ਕੀਤੀ ਇੱਕ ਦੂਜੇ ਦੀ ਜਰਨੀ..
ਜਦੋਂ ਕਰਦਾ ਸੀ ਮੈਂ ਕੋਈ ਪਿਆਰ ਵਾਲੀ ਗੱਲ,
ਤਾਂ ਬੜ੍ਹੀ ਔਖੀ ਹੁੰਦੀ ਸੀ ਉਸਨੂੰ ਹਾਮੀ ਭਰਨੀ,
ਅੱਜ ਏਨੇ ਸਮਝ ਗਏ ਹਾਂ ਇੱਕ ਦੂਜੇ ਨੂੰ,
ਕੇ ਔਖੀ ਆ ਇੱਕ ਪਲ ਦੀ ਵੀ ਦੂਰੀ ਜਰਨੀ,
ਪਹਿਲਾਂ ਪਹਿਲ ਕਰਨ ਤੋਂ ਡਰਦੇ ਸੀ,
ਹੁਣ ਇੱਕ ਉਹ ਕਰਦੀ ਤੇ ਇੱਕ ਮੈਂ ਕਰਨੀ,
ਹੁਣ ਕਿਹਾ ਮੈਂ ਕਰ ਘਰ ਵਿੱਚ ਗੱਲਬਾਤ ਆਪਣੇ,
ਤੇ ਮੈ ਵੀ ਚਾਹੁੰਦਾ ਹਾਂ ਆਵੇ ਛੇਤੀ ਮੇਰੇ ਦਰ ਨੀ...
ਦੀਦਾਰ ਤਾਂ ਉਹ ਵੀ ਚਾਹੁੰਦੀ ਹੋਵੇਗੀ ਕਰਨਾ,
ਦਿਲ ਅਮਨ ਦਾ ਵੀ ਚਾਹੁੰਦਾ ਏ ਮੁਲਾਕਾਤ ਕਰਨੀ...
ਅਮਨ ਮਾਜਰਾ
©Aman Majra
ਸੱਚਾ ਹਮਸਫ਼ਰ ਮੇਰਾ ਪਹਿਲਾ ਪਿਆਰ ਪਿਆਰ ਦੇ ਅੱਖਰ ਪੰਜਾਬੀ ਕਵਿਤਾ ਪਿਆਰ