ਇਹ ਜੋ ਮਾਵਾਂ ਹੁੰਦੀਆਂ ਨੇ
ਇਹ ਹਮੇਸ਼ਾ ਹੀ
ਖ਼ੂਬਸੂਰਤ ਹੀ ਹੁੰਦੀਆਂ ਨੇ
ਇਹ ਰੋਗੀ ਹੋਣ ਜਾਂ ਨਿਰੋਗੀ
ਜਰੂਰੀ ਨਹੀਂ ਹੁੰਦਾ ਕਿ
ਇਹਨਾਂ ਨੇ ਮੇਕਅੱਪ ਕਰਿਆ ਹੋਵੇ
ਜਾਂ ਨਾ ਕਰਿਆ ਹੋਵੇ
ਇਹ ਕਿਸੇ ਵੀ ਹਾਲਤ ਚ
ਕਦੋਂ ਵੀ, ਕਿਵੇਂ ਵੀ, ਕਿਸੇ ਵੀ ਹਾਲਾਤ ਵਿੱਚ ਹੋਣ
ਇਹਨਾਂ ਦਾ ਨੈਣ,ਨਕਸ਼, ਰੰਗ - ਰੂਪ ਢਾਲ
ਕੋਈ ਮਾਇਨੇ ਨਹੀਂ ਰੱਖਦਾ
ਬਸ ਇਹ ਮਾਵਾਂ ਤਾਂ
ਹਮੇਸ਼ਾ ਖ਼ੂਬਸੂਰਤ ਹੀ ਹੁੰਦੀਆਂ ਨੇ
ਝੱਲਾ✍️
©jhalla
ਹਰ ਇੱਕ ਮਾਂ ਨੂੰ ਸਮਰਪਿਤ....ਝੱਲਾ✍️