ਮੇਰੇ ਉੱਤੇ ਪਿਆ ਏ ਜਾਲ ਤੇਰੀਆਂ ਅੱਖੀਆਂ ਦਾ,
ਮੈਂ ਇਸ਼ਕ ਲਿਆ ਏ ਪਾਲ ਤੇਰੀਆਂ ਅੱਖੀਆਂ ਦਾ।
ਤੇਰੀ ਇਸ਼ਕ ਸਲਾਖਾਂ ਵਿੱਚ ਅਸੀਂ ਤਾਂ ਕੈਦ ਹੋ ਗਏ,
ਸਮਝ ਆਉਂਦਾ ਨੀ ਸੁਰਤਾਲ ਤੇਰੀਆਂ ਅੱਖੀਆਂ ਦਾ।
ਕੋਈ ਦੁੱਖ ਵੀ ਤੈਨੂੰ ਛੋਹ ਨਾ ਲਵੇ ਕਦੇ ਗਲਤੀ ਨਾਲ,
ਇਸ ਕਰਕੇ ਪੜਦਾ ਹਾਂ ਹਾਲ ਤੇਰੀਆਂ ਅੱਖੀਆਂ ਦਾ।
ਸੱਜਣਾ ਨਜ਼ਰ ਨਾ ਕਿਧਰੇ ਤੈਨੂੰ ਕਿਸੇ ਦੀ ਲੱਗ ਜਾਵੇ,
ਬਣ ਕੇ ਸੁਰਮਾ ਰੱਖਾਂ ਖਿਆਲ ਤੇਰੀਆਂ ਅੱਖੀਆਂ ਦਾ।
ਵਜਹਾ ਬਣਕੇ ਰਹਾਂ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ,
ਹਰ ਇੱਕ ਸੁਪਨਾ ਰੱਖਾਂ ਸੰਭਾਲ ਤੇਰੀਆਂ ਅੱਖੀਆਂ ਦਾ।
©ਰਵਿੰਦਰ ਸਿੰਘ (RAVI)
#Beautiful_Eyes