ਅਫਸੋਸ ਬਲਦੇਵ ਸਿੰਘ ਪਠਲੋਵਾ ਕਿਊਂ ਗਿਆ ਹੋਲੇ ਮੁਹੱਲੇ ਤੇ?
====================
ਬਲਦੇਵ ਸਿੰਘ ਨੂੰ ਬਹੁਤ ਸਾਰੀਆਂ ਲਾਹਨਤਾਂ ਪਾਈਆਂ ਗਈਆਂ ਆਡੀਓ ਰਾਹੀ, ਟੀ ਵੀ ਚੈਨਲਾਂ ਆਦਿ ਰਾਹੀ ਬਹੁਤ ਬੁਰਾ ਭਲਾ ਕਿਹਾ ਗਿਆ। ਪਰ ਜਦੋਂ ਅਸੀਂ ਮਨੋਵਿਗਿਆਨਕ ਤੌਰ ਤੇ ਸੋਚਦੇ ਹਾਂ ਤਾਂ ਇਸ ਨੂੰ ਇੱਕ ਹੋਰ ਅੈਗਲ ਤੋਂ ਵੀ ਸੋਚਣ ਦੀ ਲੋੜ ਹੈ। ਉਸ 72 ਸਾਲ ਦੀ ਉਮਰ ਦੇ ਵਿਅਕਤੀ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਇਆ ਹੋਵੇਗਾ ਇਹ ਵੀ ਸੋਚਣ ਦੀ ਲੋੜ ਏ। ਉਸ ਦੀ ਦਿੱਖ ਅਤੇ ਵੀਡੀਓ ਤੋਂ ਲੱਗਦਾ ਕਿ ਬਚਪਣ ਤੋਂ ਉਸਦੀ ਪਾਲਣਾ ਪੋਸ਼ਣਾ ਬੜੀ ਧਾਰਮਿਕ ਤਰ੍ਹਾਂ ਦੀ ਹੋਈ ਹੈ। ਧਾਰਮਿਕ ਹੋਣਾਂ ਗਲਤ ਨਹੀਂ ਹੈ, ਧਾਰਮਿਕਤਾ ਸਾਨੂੰ ਸਕੂਨ ਦਿੰਦੀ ਹੈ। ਵਿਗਿਆਨ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਸਹਾਈ ਹੁੰਦਾ ਹੈ।ਇਸ ਲਈ ਧਾਰਮਿਕ ਹੁੰਦੇ ਹੋਏ ਸਾਨੂੰ ਨਾਲ ਨਾਲ ਵਿਗਿਆਨਕ ਵੀ ਹੋਣਾਂ ਚਾਹੀਦਾ।
ਸਾਰੇ ਕਹਿ ਰਹੇ ਕਿ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਦਾ ਪਹਿਲਾਂ ਪਤਾ ਸੀ ਤੇ ਘਰਦਿਆਂ ਨੂੰ ਕਿਹਾ ਸੀ ਕਿ ਦੱਸਣਾ ਨਹੀਂ, ਜਿਸ ਕਾਰਨ ਕਰੋਨਾ ਵਾਇਰਸ ਫੈਲਣ ਦਾ ਕਾਰਨ ਬਣਿਆ।
ਜਦੋ ਮਨੋਵਿਗਿਆਨਕ ਤੌਰ ਤੇ ਇਸ ਦੀ ਪੜਤਾਲ ਕਰਦੇ ਹਾਂ ਤਾਂ ਲੱਗਦਾ ਇਹ ਹੈ ਕਿ ਕੁੱਝ ਹੱਦ ਤੱਕ ਜਦੋ ਉਹ ਇਟਲੀ ਤੋਂ ਪੰਜਾਬ ਆਇਆ ਉਦੋ ਉਹਨੂੰ ਪਤਾ ਸੀ, ਫਿਰ ਉਸਨੂੰ ਲੱਗਿਆ ਕਿ ਇਸ ਬਿਮਾਰੀ ਨੂੰ ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਜਾ ਕੇ ਸਿਹਤ ਨੂੰ ਤੰਦਰੁਸਤ ਕੀਤਾ ਜਾ ਸਕਦਾ ਤੇ ਇਹ ਉਹਨੇ ਕੀਤਾ ਵੀ, ਵੱਧ ਤੋਂ ਵੱਧ ਧਾਰਮਿਕ ਸਥਾਨਾਂ ਤੇ ਉਹ ਗਿਆ। ਉਸਨੂੰ ਛੇ ਸੱਤ ਦਿਨ ਵੀ ਮਿਲਗੇ ਸੇਵਾ ਕਰਨ ਨੂੰ ਤੇ ਉਹ ਇਸ ਕੀਤੀ ਹੋਈ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਊਣਾ ਚਾਹੁੰਦਾ ਸੀ। ਪਰ ਜੇ ਉਸ ਦੀ ਇੱਛਾ ਕਰੋਨਾ ਵਾਇਰਸ ਫੈਲਾਉਣਾ ਹੁੰਦਾ ਤਾਂ ਘੱਟੋ-ਘੱਟ ਉਹ ਆਪਣੇ ਪ੍ਰੀਵਾਰ ਨੂੰ ਤਾਂ ਸਰੱਖਿਅਤ ਰੱਖ ਸਕਦਾ ਸੀ।ਪਰ ਉਹ ਨਹੀਂ ਰੱਖ ਸਕਿਆ ਇਸ ਵਿੱਚ ਉਸਦਾ ਕੋਈ ਦੋਸ਼ ਨਹੀਂ ਹੈ।
ਜੇ ਕਰ ਉਸਦੀ ਸੋਚਣੀ ਧਾਰਮਿਕਤਾ ਦੇ ਨਾਲ ਨਾਲ ਵਿਗਿਆਨਕ ਹੁੰਦੀ ਤਾਂ ਸ਼ਾਇਦ ਉਹ ਡਾਕਟਰਾਂ ਦੇ ਮਗਰ ਲੱਗ ਕੇ ਹਸਪਤਾਲ ਦਾਖ਼ਲ ਹੁੰਦਾ ਤੇ ਉਸ ਦਾ ਸਹੀ ਤਰੀਕੇ ਨਾਲ ਟਾਈਮ ਤੇ ਇਲਾਜ ਕੀਤਾ ਜਾਂਦਾ ਤੇ ਉਹ ਆਪਣੇ ਵਿਚਕਾਰ ਹੁੰਦਾ। ਅੱਸੀਂ ਅੱਸੀਂ ਸਾਲ ਵਾਲੇ ਵੀ ਇਸ ਬਿਮਾਰੀ ਤੋਂ ਠੀਕ ਹੋਏ ਨੇ।
ਸੋ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਡਟ ਕੇ ਇਸ ਬਿਮਾਰੀ ਦਾ ਟਾਕਰਾ ਕਰੀਏ, ਇਸ ਪਈ ਹੋਈ ਭੀੜ ਦਾ ਘਰਾਂ ਅੰਦਰ ਰਹਿ ਕੇ ਹੀ ਹੱਲ ਕੱਢਿਆ ਜਾ ਸਕਦਾ, ਅੈਮਰਜੈਸੀ ਹੀ ਘਰਾਂ ਵਿੱਚੋਂ ਬਾਹਰ ਨਿੱਕਲੀਏ।
*************************
ਮਿੰਟੂ ਭਾਈਰੂਪਾ 9815151315
************************
#ਅਫਸੋਸ