ਜਿੰਦਗੀ ਦੇ ਬੜੇ ਰੰਗ ਨੇ ਯਾਰੋ
ਕਦੇ ਖੁੱਲ੍ਹ ਤੇ ਕਦੇ ਤੰਗ ਨੇ ਯਾਰੋ
ਖੁਸ਼ੀਆਂ ਗਮੀਆਂ ਤੇ ਕਦੇ ਮੁਸਕਾਨ ਮਿਲੇ
ਕਦੇ ਉਲਝੇ ਹੋਏ ਨੇ,
ਇਮਤਿਹਾਨ ਮਿਲੇ
ਕੋਈ ਰੋਂਦਾ ਹੈ, ਤੇ ਕੋਈ ਹੱਸਦਾ ਹੈ
ਕੋਈ ਨਾਲ ਦੁੱਖਾਂ ਦੇ ਘੱਸਦਾ ਹੈ
ਕੋਈ ਮਿਹਨਤਾਂ ਕਰ ਕਰ ਢਲਦਾ ਹੈ
ਕੋਈ ਬਹਿ ਕੁਰਸੀ ਤੇ ਪਲਦਾ ਹੈ
ਕੋਈ ਤਰਸੇ ਅੰਨ੍ਹ ਦੇ ਦਾਣੇ ਨੂੰ
ਕੋਈ ਤਰਸੇ ਬਾਲ ਨਿਆਣੇ ਨੂੰ
ਏਹ ਕੈਸੈ ਕੈਸੇ ਢੰਗ ਨੇ ਯਾਰੋ
ਜਿੰਦਗੀ ਦੇ ਬੜੇ ਰੰਗ ਨੇ ਯਾਰੋ
ਕਦੇ ਖੁੱਲ੍ਹ ਤੇ ਤੰਗ ਨੇ ਯਾਰੋ...
©Jagwinder Singh …My Matter
#MyMatter