ਨੀਤੀਆਂ ਮਾੜੀਆ ਜੋ ਸਰਕਾਰ ਦੀਆਂ ਸਾਨੂੰ ਨਹੀਂ ਕਰ ਕਮਜ਼ੋਰ ਸਕਦੀਆਂ
ਬੜਾ ਵੰਡਿਆ ਧਰਮਾਂ ਦੇ ਨਾਂ ਤੇ ਸਾਡੇ ਏਕੇ ਨੂੰ ਹੁਣ ਨੀ ਤੋੜ
ਸਕਦੀਆਂ
ਏਥੇ ਸਭ ਦਾ ਧਰਮ ਕਿਸਾਨੀ ਨਾ ਕੋਈ ਹਿੰਦੂ ਸਿੱਖ ਨਾ ਮੁਸਲਮਾਨ
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਦੇ ਪੁੱਤ ਕਿਸਾਨ,
ਨਾਲ ਵਹਾਵਾਂ ਤਾ ਤਰਨ ਲਾਸ਼ਾ ਅਸੀਂ ਉਲਟ ਵਹਾਵਾਂ ਦੇ ਲਾਉਣੀਆਂ
ਤਾਰੀਆਂ ਨੇ,
ਖੱਭ ਕੱਟ ਸਾਡੇ ਦੇਖੀ ਤੂੰ ਸਰਕਾਰੇ ਨੀ ਫਰਕ ਆਉਣਾ ਨਹੀਂ ਵਿੱਚ
ਉਡਾਰੀਆਂ ਦੇ,
ਸਗੋਂ ਪਹਿਲਾ ਨਾਲੋਂ ਉੱਚੇ ਉੱਡਾ ਗੇ ਵਿੱਚ ਅਸਮਾਨ,
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਦੇ ਪੁੱਤ ਕਿਸਾਨ
ਹੱਕ ਲੈਣੇ ਸਾਨੂੰ ਆਉਦੇ ਨੇ ਕੱਲੇ ਰੁਲੇ ਨੀ ਕਣਕ
ਨਰਮਿਆ ਚ,
ਹਾਕਮਾਂ ਦੀ ਹਿੱਕ ਤੇ ਚੁਭਣ ਤੀਰ ਬਣਕੇ ਕਿਸਾਨ ਬੈਠੇ ਜੋ ਨੇ
ਧਰਨਿਆਂ ਚ,
ਹੱਕ ਚ ਖੜ੍ਹੀ ਸਾਰੀ ਦੁਨੀਆ ਬੰਦ ਕਰੋਗੇ ਕੀਦੀ ਕੀਦੀ ਜੁਬਾਨ,
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਵਾਲੇ ਕਿਸਾਨ
ਕਰਮਜੀਤ ਬੁਲੰਦ ਜਿਨ੍ਹਾਂ ਦੇ ਹੋਂਸਲੇ ਕਦੋ ਪਾਲਿਆਂ ਵਿੱਚ
ਠਰਦੇ ਨੇ,
ਮੂਰੇ ਹੋ ਹੋ ਜਾਣ ਸ਼ਹਾਦਤਾਂ ਲਈ ਇਹ ਮੌਤ ਤੋਂ ਕਦੋ
ਡਰਦੇ ਨੇ,
ਚਮਚੇ ਕੁਝ ਲੀਡਰਾਂ ਦੇ ਫਿਰਦੇ ਕਰਨ ਨੂੰ ਸਾਡਾ ਨੁਕਸਾਨ
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਵਾਲੇ ਕਿਸਾਨ
ਲਿਖ਼ਤ :-ਕਰਮਜੀਤ ਬਰਾੜ
( 7508700730)
#FarmerProtests