White ਸੇਕ ਨਹਿਉ ਝੱਲ ਹੁੰਦਾ ਤੇਜ ਹਵਾਵਾਂ,
ਮਾਣਦੇ ਨੇ ਨਿੱਘ ਜੋ ਠੰਢਿਆ ਛਾਵਾਂ ਦਾ,
ਹੱਥੀ ਆਪਣੇ ਉਹ ਰੁੱਖ ਕਦੇ ਵੱਢ ਕੇ ਨੀ ਜਾਦੇਂ,
ਛੱਡ ਜਾਣ ਵਾਲੇ ਕਦੇ ਪ੍ਰਵਾਹ ਨੀ ਕਰਦੇ,
ਪ੍ਰਵਾਹ ਕਰਨ ਵਾਲੇ ਕਦੇ ਛੱਡ ਕੇ ਨੀ ਜਾਦੇ,
ਕਦੇ ਰੂਹਾਂ ਦੇ ਵਿੱਚ ਡੇਰਾ ਲਾਈ ਫਿਰਦੇ ਸੀ,
ਉਹ ਸਾਡੇ, ਅਸੀ ਉਹਨਾਂ ਦੇ ਕਹਾਈ ਫਿਰਦੇ ਸੀ,
ਇੰਨੇ ਡੂੰਘੇ ਸੱਜਣ ਕਦੇ ਦਿੱਲੋ ਕੱਢ ਕੇ ਨੀ ਜਾਦੇ,
ਛੱਡ ਜਾਣ ਵਾਲੇ ਕਦੇ ਪ੍ਰਵਾਹ ਨੀ ਕਰਦੇ,
ਪ੍ਰਵਾਹ ਕਰਨ ਵਾਲੇ ਕਦੇ ਛੱਡ ਕੇ ਨੀ ਜਾਦੇ,
ਝੂੱਠੇ ਲਾਰਿਆ ਨਾਲ ਕਦੇ ਉ ਸਾਰਦੇ ਨਹੀ,
ਇਹਸਾਨ ਕਰ ਕਦੇ ਮੇਣੇ ਮਾਰਦੇ ਨਹੀ,
ਝੌਲੀ ਗੈਰਾਂ ਅੱਗੇ ਖੁਸ਼ੀਆ ਦੀ ਅੱਡ ਕੇ ਨੀ ਜਾਦੇਂ,
ਛੱਡ ਜਾਣ ਵਾਲੇ ਕਦੇ ਪ੍ਰਵਾਹ ਨੀ ਕਰਦੇ,
ਪ੍ਰਵਾਹ ਕਰਨ ਵਾਲੇ ਕਦੇ ਛੱਡ ਕੇ ਨੀ ਜਾਦੇ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
©ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
#Couple