ਤੱਕਦਾ ਏ ਹੱਸਦਾ ਏ ਪਰ ਇਜਹਾਰ ਨਹੀਂ ਕਰਦਾ।
ਓਹਦਾਂ ਚੰਦਰੇ ਦਾ ਮੇਰੇ ਬਿਨ ਇਕ ਪਲ ਨੀ ਸਰਦਾ।
ਉੱਚਾ ਲੰਮਾ ਸੋਹਣਾ ਸਰਦਾਰ ਦਿਲ ਨੂੰ ਜਚਦਾ ਪੂਰਾ।
ਖੋਰੇ ਕਿਉ ਮੇਰੇ ਸਾਹਵੇਂ ਆਉਣ ਤੋਂ ਰਹਿੰਦਾ ਏ ਡਰਦਾ।
ਸੱਚਾ ਸੁੱਚਾ ਕਿਰਦਾਰ ਦਿਲ ਤੋਂ ਨਿਭਾਉਣ ਵਾਲਾ ਹੋਵੇ।
ਓਹਦਾ ਤਾਂ ਅੱਜਕਲ ਕੋਈ ਵਿ ਕਿਸੇ ਲਈ ਨੀ ਮਰਦਾ।
ਦਿਮਾਗ ਕਹਿੰਦਾ ਕਿਸੇ ਦਿਨ ਰੋਕ ਕੇ ਪੁੱਛ ਲਾਂ ਓਹਨੂੰ।
ਪਰ ਦਿਲ ਖਬਰਾਉਂਦਾ ਮੇਰਾ ਗਵਾਹੀ ਨਹੀਂ ਭਰਦਾ।
ਇਸ ਫੈਂਸਲੇ ਨੂੰ ਸੱਡ ਦਿਤਾ ਮੈਂ ਦੋਹਾਂ ਦੀ ਕਿਸਮਤ ਉੱਤੇ।
ਰੱਬ ਨੇ ਚਾਹਿਆ ਫੇਰ ਇਸ਼ਕ ਸਾਡਾ ਕਦੇ ਨੀ ਹਰਦਾ।
©ਰਵਿੰਦਰ ਸਿੰਘ (RAVI)
#Love