Love Shayari in Hindi ਕੋਈ ਆਖੋ ਓਹਨੁ ਘਰੋਂ ਨਿਕਲਿਆ ਕਰੇ ਨਜ਼ਰ ਉਤਾਰ ਕੇ,
ਯਾਰ ਚੁੱਲੇ ਦੇ ਵਿੱਚ ਸੁੱਟ ਆਇਆ ਕਰੇ ਦੋ ਮਿਰਚਾਂ ਵਾਰ ਕੇ।
ਮੈਂ ਆਖੀ ਜਾਨਾ ਉਸ ਕਮਲੀ ਨੇ ਖੁਦ ਨੂੰ ਹੀ ਨਜ਼ਰ ਲਾ ਲੈਣੀ,
ਸੀਸੇ ਨਾਲ ਗੱਲਾਂ ਕਰਦੀ ਰਹਿੰਦੀ ਏ ਖੁਦ ਨੂੰ ਸੱਜ ਸਵਾਰ ਕੇ।
ਸ਼ੇਰ ਲਿਖ ਕੇ ਬੜੇ ਭੇਜੇ ਖਤ ਓਹਨੂੰ ਨਾਲੇ ਦਿਲ ਬਣਾ ਬਣਾ ਕੇ,
ਬੜੇ ਅੜਬ ਸੁਭਾਅ ਦੀ ਰੱਖ ਦੇਂਦੀ ਸਭ ਕੁਝ ਪਾੜ ਖਿਲਾਰ ਕੇ।
ਪਹਿਲੀ ਤਕਣੀ ਵਿੱਚ ਅੱਖਾਂ ਰਾਹੀਂ ਲੈ ਗਈ ਮੇਰੇ ਦਿਲ ਅੰਦਰ,
ਮੇਰੀ ਧੁੰਦਲੀ ਜ਼ਿੰਦਗੀ ਨੂੰ ਰੱਖ ਤਾ ਉਹਦੇ ਇਸ਼ਕ ਨੇ ਨਿਖਾਰ ਕੇ।
ਹੋ ਜਾਵੇਗਾ ਅਹਿਸਾਸ ਉਸ ਨੂੰ ਵੀ ਮੇਰੀ ਸੱਚੀ ਸੁੱਚੀ ਮੁਹੱਬਤ ਦਾ,
ਭੇਜੇਗੀ ਖਤ ਹਾਂ ਦਾ ਲਿਖ ਕੇ ਮੁਹੱਬਤ ਨੂੰ ਦਿਲ ਦੇ ਵਿੱਚ ਧਾਰ ਕੇ।
ਉਦੋਂ ਤੱਕ ਸਫਰ ਜ਼ਿੰਦਗੀ ਦਾ ਉਹਦੇ ਬਿਨਾਂ ਅਧੂਰਾ ਹੀ ਰਹੇਗਾ,
ਮਾਂ ਪਿੰਦੀ ਨੀ ਸਾਡੇ ਦੋਹਾਂ ਦੇ ਸਿਰ ਉਤੋਂ ਜਦ ਤਕ ਪਾਣੀ ਵਾਰ ਕੇ।
©ਰਵਿੰਦਰ ਸਿੰਘ (RAVI)