ਅਜੇ ਬਾਕੀ ਏ,
ਅਜੇ ਬਾਕੀ ਏ, ਮੇਰੀਆਂ ਕੁੱਝ ਸੱਧਰਾਂ ਦਾ ਪੂਰਾ ਹੋਣਾ,
ਕੁੱਝ ਚਾਵਾਂ ਨੂੰ ਰੰਗ ਚੜਨਾ।
ਕੁੱਝ ਰਾਹਵਾਂ ਨੂੰ ਮਿਣ ਮਿਣ,,
ਕੁੱਝ ਛਾਵਾਂ ਚ ਬੈਠਣਾ ,ਅਜੇ ਬਾਕੀ ਏ।
ਅਜੇ ਬਾਕੀ ਏ, ਕਤਰੇ ਤੋ ਸਮੁੰਦਰ ਹੋਣਾ,
ਕੁੱਝ ਕਿਨਾਰਿਆਂ ਨੂੰ ਮੜ੍ਹਨਾ।
ਕੁੱਝ ਜਖ਼ਮਾਂ ਨੂੰ ਮਰਹਮ ਕਰਕੇ,
ਕੁੱਝ ਫੱਟਾ ਨੂੰ, ਤੋਪੇ ਲਾਉਣਾ ਬਾਕੀ ਏ।
ਅਜੇ ਬਾਕੀ ਏ, ਗੂੜ੍ਹੇ ਪੱਕੇ ਕਰਨਾ,
ਮੱਧਮ ਤੋ।
ਪੰਨੇ ਕੋਰੇ ਲੈ ਕੇ,
ਰੰਗ ਭਰਨਾ ਬਾਕੀ ਏ।
ਅਜੇ ਬਾਕੀ ਏ, ਅੰਬਰ ਮਿਣ ਕੇ
ਖੰਭ ਖੋਲਣੇ,
ਤੇ ਫਿਰ, ਉਡਾਰੀ ਲਾਉਣੀ ਬਾਕੀ ਏ।
ਅਜੇ ਬਾਕੀ ਏ ...
©Naseeb bhatti
#ਅਜੇ ਬਾਕੀ ਏ ....