ਮੇਰੀ ਜੀਵਨ ਸਾਥੀ
ਹੋਵੇ ਜਦ ਤੂੰ ਹੋਵੇ ਅੰਗ ਸੰਗ ਮੇਰੇ
ਹਾਸੇ ਖਿੜਦੇ ਚਾਰ ਚੁਫੇਰੇ।
ਬਿਨ ਤੇਰੇ ਘਰ ਸੁੰਨਾ ਲੱਗਦਾ
ਸੱਚੀ ਮੇਰਾ ਜੀਅ ਨਾ ਲੱਗਦਾ ।
ਹੌਸਲਾ ਤੇਰਾ ਐਨਾ ਮੈਨੂੰ
ਉਠਦੀ ਵੇਖਾਂ ਮੁੱਖੜਾ ਤੇਰਾ ।
ਸਾਰਾ ਦਿਨ ਪੂਰਾ ਵਧੀਆ ਲੰਘੇ
ਭੱਜ ਭੱਜ ਸਾਰੇ ਕੰਮ ਨਿਬੇੜਾ।
ਸਦਾ ਹੱਸਦਾ ਵੱਸਦਾ ਰਹਿ ਮਾਹੀਆ
ਮੈ ਦੀਵਾ ਤੇ ਤੂੰ ਚਾਨਣ ਮੇਰਾ।
ਜਸਵੀਰ ਕੌਰ ਸਿੱਧੂ
jasvir kaur sidhu /Jagtar. singh sidhu