ਪਹਿਲਾਂ ਜਦੋਂ ਅੰਬਰ ਤੋਂ ਕਣੀਆਂ ਪੈਂਦੀਆ ਸੀ
ਵੱਡੀ ਭੈਣ ਦੀਆਂ ਉਦੋਂ ਮਿੰਨਤਾਂ ਹੁੰਦੀਆਂ ਸੀ
ਓਹਨੂੰ ਵਾਰ- ਵਾਰ ਕਹਿਣਾ ਪਕੌੜੇ ਬਣਾਉਣ ਲਈ
ਓਹਨੇ ਮੈਨੂੰ ਭੇਜਣਾ ਦੁਕਾਨ ਤੋਂ ਬੇਸਨ ਤੇ ਤੇਲ ਲਿਆਉਣ ਲਈ
ਥੈਲੇ ਦਾ ਕੋਨਾ ਅੰਦਰ ਕਰਕੇ ਝੱਟ ਬਰਸਾਤੀ ਬਣਾਉਂਦੇ ਸੀ
ਏਨਾ ਚਾਅ ਹੁੰਦਾ ਸੀ ਪਕੌੜਿਆਂ ਦਾ ਚੱਪਲ ਵੀ ਨਾ ਪਾਉਂਦੇ ਸੀ
ਫੇਰ ਰਾਹ ਚ ਛਾਲਾਂ ਮਾਰ-ਮਾਰ ਪਾਣੀ ਉਡਾਉਂਦੇ ਸੀ
ਲਾਲੇ ਤੋਂ ਵਰਕੇ ਲੈ ਓਹਦੀ ਕਿਸ਼ਤੀ ਬਣਾਉਂਦੇ ਸੀ
ਮੁੜਕੇ ਆ ਭੈਣ ਨਾਲ ਪਿਆਜ ਤੇ ਆਲੂ ਕਟਵਾਉਦੇ ਸੀ
ਕਿਤੇ ਪਹਿਲਾਂ ਨਾ ਕੋਈ ਲੈ ਜਾਵੇ ਪਲੇਟ ਲੈ ਕੋਲ ਹੀ ਬਹਿੰਦੇ ਸੀ
ਇਕੱ ਚੁੱਲ੍ਹੇ ਤੇ ਪਕੌੜੇ ਤੇ ਦੂਜੇ ਤੇ ਚਾਹ ਹੁੰਦੀ ਸੀ
ਚਾਹ ਨਾਲ ਪਕੌੜੇ ਖਾ ਕੇ ਵਾਹ ਵਾਹ ਹੁੰਦੀ ਸੀ
ਓਹ ਦਿਨ ਤਾਂ ਬੀਤ ਗਏ ਬਸ ਯਾਦਾਂ ਰਹਿ ਗਈਆਂ
ਆਪਾਂ ਵੀ ਪਰਦੇਸੀ ਹੋ ਗਏ ਤੇ ਭੈਣਾਂ ਵੀ ਵਿਆਹ ਹੋ ਗਈਆਂ
ਪਰ ਓਹ ਦਿਨ ਸਦਾ ਹੀ ਚੇਤੇ ਆਉਣੇ ਜਦ ਜਦ ਵੀ ਮੀਂਹ ਪੈਣਾ
ਇਕੋ ਅਰਦਾਸ ਹੈ ਰੱਬ ਅੱਗੇ ਵੇ ਰੱਬਾ ਸਭਨੂੰ ਦਈ ਭੈਣਾਂ 🙏
©Harry jassal
#merishayeri #shayerilover #Dil #nojoto #jassal
#Punjabi
#Drops