70 ਸਾਲ ਦਾ ਬਾਬਾ ਕਰੇ ਦਿਹਾੜੀ ਉਨੂੰ ਪੁੱਛੀ ਗਰੀਬੀ ਕੀ ਹੁੰਦੀ,
ਵਿੱਚ ਜਵਾਨੀ ਵਿਧਵਾ ਹੋਈ ਵਿੱਚ ਬੁਢਾਪੇ ਪੁੱਤ ਤੁਰਗਿਆ ਉਨੂੰ ਪੁੱਛੀ ਬਦਨਸੀਬੀ ਕੀ ਹੁੰਦੀ,
ਕੀ ਹੁੰਦੀ ਭੁੱਖ ਕਰਮਜੀਤ ਪੁੱਛੀ ਸੜਕਾਂ ਤੇ ਰੁਲਦੇ ਬੱਚਿਆਂ ਨੂੰ,
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆਂ ਨੂੰ.
ਕੀ ਮੁੱਲ ਪੈਦਾ ਸ਼ਹੀਦੀਆਂ ਦਾ ਏਥੇ ਪੁੱਛੀ ਫਰਸ਼ਾਂ ਚ' ਉਗੇ ਘਾਹ ਜਾ ਢਹੇ ਬਨੇਰਿਆ ਤੋਂ,
ਕੀ ਸਭ ਜਾਇਜ ਹੁੰਦਾ ਏ ਵਿੱਚ ਇਸ਼ਕੇ ਦੇ ਪੁੱਛੀ ਤੇਜ਼ਾਬ ਨਾਲ ਸਾੜ੍ਹੇ ਚੇਹਰਿਆਂ ਤੋਂ,
ਸੱਚ ਦੇ ਰਾਹਾਂ ਤੇ ਤੁਰਨਾ ਕਿੰਨਾ ਔਖਾ ਪੁੱਛੀ ਬੰਦੇ ਸੱਚਿਆਂ ਨੂੰ,
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆ ਨੂੰ..
ਖੁੱਲ੍ਹੇ ਅਸਮਾਨ ਚ ਖੜੀ ਫ਼ਸਲ ਜੀਦੀ ਉਸ ਕਿਸਾਨ ਨੂੰ ਪੁੱਛੀ
ਜੇਰੇ ਕੀ ਹੁੰਦੇ,
ਮਾਰੀ ਝਾਤ ਇਨ੍ਹਾਂ ਲੀਡਰਾਂ ਵੱਲ ਜੇ ਤੱਕਣੇ ਤੂੰ ਲੁਟੇਰੇ ਕੀ ਹੁੰਦੇ,
ਹਰ ਦਿਨ ਮਰਨਾ ਕੀ ਹੁੰਦਾ ਪੁੱਛੀ ਬੇਕਸੂਰ ਜੇਲ੍ਹ ਚ ਡੱਕਿਆ ਨੂੰ,
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆ ਨੂੰ...
✍️✍️✍️
ਲਿਖ਼ਤ :-ਕਰਮਜੀਤ ਬਰਾੜ
(75087-00730)
#Punjabipoetry