ਤੇਰੇ ਨਾਲ ਬਣ ਜਾਵੇ ਚਾਹ ਦੀ ਗੱਲ,
ਬਣਜੇ ਤੇਰੇ ਦਿਲ ਤਕ ਰਾਹ ਦੀ ਗੱਲ।
ਪੜ ਦਿਲ ਦੇ ਵਰਕੇ ਤੇ ਤੈਨੂੰ ਪਤਾ ਚੱਲੇ।
ਤੇਰੇ ਨਾਲ ਤਾਂ ਚਲਦੀ ਸਾਹ ਦੀ ਗੱਲ।
ਤੇਰੇ ਵਾਲ ਵੀ ਤੇਰੀਆਂ ਗੱਲਾਂ ਚੁੰਮਦੇ ਨੇ,
ਮਤਲਬ ਏਵੀ ਮੰਨਦੇ ਨੇ ਹਵਾ ਦੀ ਗੱਲ।
ਇਕ ਤੂੰ ਹੈਂ ਮੇਰੀ ਕੋਈ ਗੱਲ ਨੀ ਮੰਨਦੀ,
ਗੱਲ ਮੁੱਕਾ ਦੇ ਯਾਰ ਕਰਕੇ ਹਾਂ ਦੀ ਗੱਲ।
ਇਧਰ ਉਧਰ ਦੀ ਕੋਈ ਗੱਲ ਨੀ ਕਰਨੀ,
ਕਰਨੀ ਸਿੱਧੀ ਤੇਰੇ ਨਾਂ ਵਿਆਹ ਦੀ ਗੱਲ।
©ਰਵਿੰਦਰ ਸਿੰਘ (RAVI)
#punjabi_shayri #StatusSayari