ਕਬਰਾਂ ਵਰਗੇ ਅਹਿਸਾਸ ਨੇ,
ਸੁੰਦਰ ਸੋਹਣੇ ਇਨਸਾਨ ਨੇ, ਪਰ ਬੁੱਤਾਂ ਵਰਗੇ ਨੇ,
ਪੜ੍ਹੇ-ਲਿਖੇ ਆਧੁਨਿਕ ਲੋਕ ਨੇ,ਪਰ ਜਾਨਵਰਾਂ ਵਰਗੇ ਵਿਹਾਰ ਨੇ,
ਕਬਰਾਂ ਵਰਗੇ ਅਹਿਸਾਸ ਨੇ,,,,,,,,,
ਪਲ -ਪਲ ਮਰਦੇ ਦਿਲ ਵਾਲ਼ੇ ਅਹਿਸਾਸ ਨੇ,
ਹੰਝੂਆਂ ਦੀਆਂ ਮਕਾਨਾਂ ਹਰ ਪਲ਼ ਪਲਕਾ ਤੇ ਬੈਠਿਆ ਰਹਿੰਦੀਆਂ
ਨੇ,
ਬਾਹਰੋਂ ਸਖ਼ਤ ਜੋ ਇਨਸਾਨ ਦਿਸਦੇ ਨੇ,
ਅੰਦਰੋਂ ਟੁੱਟੇ ਮੰਜੇ ਵਰਗੇ ਉਹ ਇਨਸਾਨ ਨੇ,
ਕਬਰਾਂ ਵਰਗੇ ਅਹਿਸਾਸ ਨੇ,,,
ਸੋਚਾਂ ਜ਼ਿਸਮ ਭਾਲਦੀਆ ਨੇ,
ਰੂ ਦਾ ਸਬੰਧ ਨਾ ਕੋਈ,
ਉੱਪਰੋਂ ਸਬ ਨੇਕ ਇਨਸਾਨ ਨੇ, ਪਰ
ਅੰਦਰੋਂ ਵਗਦੀਆਂ ਲਾਲਚੀ ਲਹਿਰਾਂ ਨੇ,
ਕਬਰਾਂ ਵਰਗੇ ਅਹਿਸਾਸ ਨੇ,,,
ਕਬਰਾਂ ਵਰਗੇ ਅਹਿਸਾਸ ਨੇ,,,
satguru
singh