*ਹਾਸਾ ਦੱਸੋ ਕਿਵੇਂ ਹੁਣ ਨਸੀਬ ਹੋਣਾ ਏ* ---------------

"*ਹਾਸਾ ਦੱਸੋ ਕਿਵੇਂ ਹੁਣ ਨਸੀਬ ਹੋਣਾ ਏ* ----------------------------------- ਹਾਸਾ ਦੱਸੋ ਕਿਵੇਂ , ਹੁਣ ਨਸੀਬ ਹੋਣਾ ਏ , ਆਉਣ ਵਾਲਾ ਸਮਾਂ ਬੜਾ ਹੀ ਅਜੀਬ ਹੋਣਾ ਏ । ਹੱਥਾਂ ਵਿੱਚ ਬੱਚਿਆਂ ਦੇ ਮੋਬਾਇਲ ਤੇ ਗੀਤਾਂ ਨੇ ਫੜਾਏ ਹਥਿਆਰ ਨੇ, ਵੱਡਿਆਂ ਦੇ ਉਨ੍ਹਾਂ ਕਾਹਦੇ ਕਰਨੇ ਸਤਿਕਾਰ ਨੇ । ਨਹੀਂ ਰਹਿਣੇ ਤਾਏ ਚਾਚੇ ਭੁਆ ਮਾਮੇ ਮਾਸੀਆਂ, ਰਿਸ਼ਤੇ ਸਾਰਿਆਂ ਨੇ ਲੀਰੋ ਲੀਰ ਹੋਣਾ ਏ। ਹਾਸਾ ਦੱਸੋ ਕਿਵੇਂ, ਹੁਣ ਨਸੀਬ ____। ਨਾ ਰਹੀਆਂ ਹੱਟੀਆਂ ਤੇ ਨਾ ਰਹੀਆਂ ਖਟੀਆਂ, ਰੋਟੀ ਦੀ ਖੋਜ ਨੇ ਜਾਨਾਂ ਖੂਹਾਂ ਵਿੱਚ ਸੱਟੀਆਂ । ਪਹਿਲਾਂ ਤਾਂ ਭਾਈਆਂ ਵਿੱਚ ਹੁੰਦੀਆਂ ਸੀ ਤੇਰੀਆਂ ਤੇ ਮੇਰੀਆਂ , ਹੂਣ ਕੱਲੇ ਕੱਲੇ ਪੁੱਤ ਨੇ ਵੀ ਅੱਖਾਂ ਮਾਂਪਿਆਂ ਤੋਂ ਫੇਰੀਆਂ । ਉੱਡ ਗਈ ਨੀਂਦ ਰਾਤਾਂ ਦੀ ਸਭ ਨੇ ਗੋਲੀਆਂ ਖਾ ਖਾ ਸੋਣਾ ਏ, ਹਾਸਾ ਦੱਸੋ ਕਿਵੇਂ, ਹੁਣ ਨਸੀਬ ____ਏ । ਸਰਕਾਰਾਂ ਨੇ ਵੀ ਤਾਂ ਬਣਾ ਦਿੱਤੇ ਕਾਲੇ ਕਾਨੂੰਨ ਨੇ , ਦਾਲ ਸਬਜ਼ੀ ਚ ਲੋਕਾਂ ਦੇ ਮੁੱਕ ਗਏ ਲੂਣ ਨੇ । ਕੋਈ ਕਹੇ ਗੱਲ ਜੇ ਹੱਕ ਤੇ ਹਲਾਲ ਦੀ, ਸਹਿਣੀ ਪੈੰਦੀ ਮਾਰ ਉਹਨੂੰ ਅਫਸਰਾਂ ਦੇ ਮਲਾਲ ਦੀ । ਨਸ਼ੇ ਤੇ ਬੇਰੁਜ਼ਗਾਰੀ ਨੇ ਫੜੀਆਂ ਸਭ ਦੀਆਂ ਧੌਣਾ ਨੇ, ਹਾਸਾ ਦੱਸੋ ਕਿਵੇਂ, ਹੁਣ ਨਸੀਬ ਹੋਣਾ ਏ...। (ਰੁਪਿੰਦਰ ਕੌਰ )"

 *ਹਾਸਾ ਦੱਸੋ ਕਿਵੇਂ ਹੁਣ ਨਸੀਬ ਹੋਣਾ ਏ* 
-----------------------------------

ਹਾਸਾ ਦੱਸੋ ਕਿਵੇਂ , ਹੁਣ ਨਸੀਬ ਹੋਣਾ ਏ ,
ਆਉਣ ਵਾਲਾ ਸਮਾਂ ਬੜਾ ਹੀ ਅਜੀਬ ਹੋਣਾ ਏ ।
ਹੱਥਾਂ ਵਿੱਚ ਬੱਚਿਆਂ ਦੇ ਮੋਬਾਇਲ ਤੇ ਗੀਤਾਂ  ਨੇ ਫੜਾਏ ਹਥਿਆਰ ਨੇ,
ਵੱਡਿਆਂ ਦੇ ਉਨ੍ਹਾਂ ਕਾਹਦੇ ਕਰਨੇ ਸਤਿਕਾਰ ਨੇ ।
ਨਹੀਂ ਰਹਿਣੇ ਤਾਏ ਚਾਚੇ ਭੁਆ ਮਾਮੇ ਮਾਸੀਆਂ,
ਰਿਸ਼ਤੇ ਸਾਰਿਆਂ ਨੇ ਲੀਰੋ ਲੀਰ ਹੋਣਾ ਏ।
ਹਾਸਾ ਦੱਸੋ ਕਿਵੇਂ, ਹੁਣ ਨਸੀਬ ____।

ਨਾ ਰਹੀਆਂ ਹੱਟੀਆਂ ਤੇ ਨਾ ਰਹੀਆਂ ਖਟੀਆਂ,
ਰੋਟੀ ਦੀ ਖੋਜ ਨੇ ਜਾਨਾਂ ਖੂਹਾਂ ਵਿੱਚ ਸੱਟੀਆਂ ।
ਪਹਿਲਾਂ ਤਾਂ ਭਾਈਆਂ ਵਿੱਚ ਹੁੰਦੀਆਂ ਸੀ ਤੇਰੀਆਂ ਤੇ ਮੇਰੀਆਂ ,
ਹੂਣ ਕੱਲੇ ਕੱਲੇ ਪੁੱਤ ਨੇ ਵੀ ਅੱਖਾਂ  ਮਾਂਪਿਆਂ ਤੋਂ ਫੇਰੀਆਂ ।
ਉੱਡ ਗਈ ਨੀਂਦ ਰਾਤਾਂ ਦੀ ਸਭ ਨੇ ਗੋਲੀਆਂ ਖਾ ਖਾ ਸੋਣਾ ਏ,
ਹਾਸਾ ਦੱਸੋ ਕਿਵੇਂ,  ਹੁਣ ਨਸੀਬ ____ਏ ।

ਸਰਕਾਰਾਂ ਨੇ ਵੀ ਤਾਂ ਬਣਾ ਦਿੱਤੇ ਕਾਲੇ ਕਾਨੂੰਨ ਨੇ ,
ਦਾਲ ਸਬਜ਼ੀ ਚ ਲੋਕਾਂ ਦੇ ਮੁੱਕ ਗਏ ਲੂਣ ਨੇ ।
ਕੋਈ ਕਹੇ ਗੱਲ ਜੇ ਹੱਕ ਤੇ ਹਲਾਲ ਦੀ,
ਸਹਿਣੀ ਪੈੰਦੀ ਮਾਰ ਉਹਨੂੰ ਅਫਸਰਾਂ ਦੇ ਮਲਾਲ ਦੀ ।
ਨਸ਼ੇ ਤੇ ਬੇਰੁਜ਼ਗਾਰੀ ਨੇ ਫੜੀਆਂ ਸਭ ਦੀਆਂ ਧੌਣਾ ਨੇ,
ਹਾਸਾ ਦੱਸੋ ਕਿਵੇਂ, ਹੁਣ ਨਸੀਬ ਹੋਣਾ ਏ...।
 (ਰੁਪਿੰਦਰ ਕੌਰ )

*ਹਾਸਾ ਦੱਸੋ ਕਿਵੇਂ ਹੁਣ ਨਸੀਬ ਹੋਣਾ ਏ* ----------------------------------- ਹਾਸਾ ਦੱਸੋ ਕਿਵੇਂ , ਹੁਣ ਨਸੀਬ ਹੋਣਾ ਏ , ਆਉਣ ਵਾਲਾ ਸਮਾਂ ਬੜਾ ਹੀ ਅਜੀਬ ਹੋਣਾ ਏ । ਹੱਥਾਂ ਵਿੱਚ ਬੱਚਿਆਂ ਦੇ ਮੋਬਾਇਲ ਤੇ ਗੀਤਾਂ ਨੇ ਫੜਾਏ ਹਥਿਆਰ ਨੇ, ਵੱਡਿਆਂ ਦੇ ਉਨ੍ਹਾਂ ਕਾਹਦੇ ਕਰਨੇ ਸਤਿਕਾਰ ਨੇ । ਨਹੀਂ ਰਹਿਣੇ ਤਾਏ ਚਾਚੇ ਭੁਆ ਮਾਮੇ ਮਾਸੀਆਂ, ਰਿਸ਼ਤੇ ਸਾਰਿਆਂ ਨੇ ਲੀਰੋ ਲੀਰ ਹੋਣਾ ਏ। ਹਾਸਾ ਦੱਸੋ ਕਿਵੇਂ, ਹੁਣ ਨਸੀਬ ____। ਨਾ ਰਹੀਆਂ ਹੱਟੀਆਂ ਤੇ ਨਾ ਰਹੀਆਂ ਖਟੀਆਂ, ਰੋਟੀ ਦੀ ਖੋਜ ਨੇ ਜਾਨਾਂ ਖੂਹਾਂ ਵਿੱਚ ਸੱਟੀਆਂ । ਪਹਿਲਾਂ ਤਾਂ ਭਾਈਆਂ ਵਿੱਚ ਹੁੰਦੀਆਂ ਸੀ ਤੇਰੀਆਂ ਤੇ ਮੇਰੀਆਂ , ਹੂਣ ਕੱਲੇ ਕੱਲੇ ਪੁੱਤ ਨੇ ਵੀ ਅੱਖਾਂ ਮਾਂਪਿਆਂ ਤੋਂ ਫੇਰੀਆਂ । ਉੱਡ ਗਈ ਨੀਂਦ ਰਾਤਾਂ ਦੀ ਸਭ ਨੇ ਗੋਲੀਆਂ ਖਾ ਖਾ ਸੋਣਾ ਏ, ਹਾਸਾ ਦੱਸੋ ਕਿਵੇਂ, ਹੁਣ ਨਸੀਬ ____ਏ । ਸਰਕਾਰਾਂ ਨੇ ਵੀ ਤਾਂ ਬਣਾ ਦਿੱਤੇ ਕਾਲੇ ਕਾਨੂੰਨ ਨੇ , ਦਾਲ ਸਬਜ਼ੀ ਚ ਲੋਕਾਂ ਦੇ ਮੁੱਕ ਗਏ ਲੂਣ ਨੇ । ਕੋਈ ਕਹੇ ਗੱਲ ਜੇ ਹੱਕ ਤੇ ਹਲਾਲ ਦੀ, ਸਹਿਣੀ ਪੈੰਦੀ ਮਾਰ ਉਹਨੂੰ ਅਫਸਰਾਂ ਦੇ ਮਲਾਲ ਦੀ । ਨਸ਼ੇ ਤੇ ਬੇਰੁਜ਼ਗਾਰੀ ਨੇ ਫੜੀਆਂ ਸਭ ਦੀਆਂ ਧੌਣਾ ਨੇ, ਹਾਸਾ ਦੱਸੋ ਕਿਵੇਂ, ਹੁਣ ਨਸੀਬ ਹੋਣਾ ਏ...। (ਰੁਪਿੰਦਰ ਕੌਰ )

#Aaj da such#

People who shared love close

More like this

Trending Topic