ਮੈਂ ਰਹੀ ਸਦਾ ਤੱਕਦੀ ਇਕ ਹੀ ਚਿਹਰਾ
ਤੂੰ ਚੰਨਾਂ ਵੇ ਚਿਹਰੇ ਹਜ਼ਾਰ ਬਦਲੇ।
ਮੇਰਾ ਇਕ ਹੀ ਪਿਆਰ ਤੂੰ ਸੀ
ਪਰ ਤੂੰ ਤਾਂ ਕਿੰਨੇ ਹੀ ਪਿਆਰ ਬਦਲੇ।
ਮੇਰੇ ਗਲ ਦਾ ਹਾਰ ਇਕ ਤੂੰ ਹੀ ਸੀ
ਪਰ ਤੂੰ ਤਾਂ ਕਿੰਨੇ ਹੀ ਬਾਹਾਂ ਦੇ ਹਾਰ ਬਦਲੇ।
ਮੇਰਾ ਤਾਂ ਚੰਨਾਂ ਕੱਲਾ ਦਿਲਦਾਰ ਤੂੰ ਸੀ
ਤੂੰ ਕਿੰਨੇ ਹੀ ਚੰਨਾਂ ਯਾਰ ਬਦਲੇ।
ਸਾਨੂੰ ਕੰਡਿਆਂ ਤੇ ਰੱਖ ਕੇ ਤੂੰ ਸੱਜਣਾ
ਤੂੰ ਕਿੰਨੇ ਹੀ ਗੁਲਜ਼ਾਰ ਬਦਲੇ।
ਮਿੱਟੀ ਹੋ ਜਾਣਾ ਇਹ ਸਰੀਰ ਇਕ ਦਿਨ
ਕਬਰਾਂ ਤੇ ਫੁੱਲ ਨਾ ਸਦਾਬਹਾਰ ਬਦਲੇ।
ਥੋਹਰਾਂ ਤੇ ਫੁੱਲ ਖਿੜਦੇ ਬਹਾਰ ਆਵੇ
ਪਰ ਫਿਰ ਵੀ ਕਦੇ ਨਹੀਂ ਥਾਰ ਬਦਲੇ।
ਸੁਣ "ਰੂਪ"ਦੇ ਦਿਲ ਦਿਆ ਮਹਿਰਮਾ ਵੇ
ਮੈਂ ਓਥੇ ਹੀ ਖੜੀ ਹਾਂ ਭਾਵੇਂ ਲੱਖ ਦਿਨ ਵਾਰ ਬਦਲੇ।
ਰੂਪ ਖਾਲਸਾ
#SorrowFeelings