White ਜਿਵੇ ਤੂੰ ਕਹਿੰਨਾ ਏ ਇੰਝ ਨਹੀ ਕਰਿਆ ਜਾਣਾ
ਬਣ ਪੀਲਾ ਪੱਤਰ ਇਕਦਮ ਨਹੀ ਝੜਿਆ ਜਾਣਾ
ਵਖਤ ਵੈਦ ਦੀਆ ਮੱਲ੍ਹਮਾ ਅਸਰ ਨੇ ਸਹਿਜੇ ਸਹਿਜੇ
ਇਹ ਫੱਟ ਹਿਜਰ ਦਾ ਸਹਿਜਮਤੇ ਹੀ ਭਰਿਆ ਜਾਣਾ
ਲਾਜ਼ਮਤ ਹੈ ਭਟਕਣ ਇਹ ਨਿਵਾਜਿਸ਼ ਮੁਹੱਬਤਾ ਦੀ
ਬਿਨ ਠੋਕਰਾ ਕੋਈ ਰਾਹ ਦੂਜਾ ਨਹੀ ਫੜਿਆ ਜਾਣਾ
ਰੂਹੀ ਚੜੇ ਨੂੰ ਉਤਾਰੇ ਗੋਪੀ ਲੱਭਾ ਐਸਾ ਲਲਾਰੀ ਕੋਈ
ਉਝ ਹੋਰਾਂ ਰੰਗਾ ਤੋ ਹੁਣ ਇਹਦੇ ਤੇ ਨਹੀ ਚੜਿਆ ਜਾਣਾ
©Gopy mohkamgarhiya
#good_night sad quotes