ਤੇਰੀ ਦੀਦ ਲਈ ਪਿਆਸੇ ਨੈਣ,
ਤੇਰੇ ਬਾਜੋਂ ਰਹਿਣ ਉਦਾਸੇ ਨੈਣ।
ਹੁਣ ਤਾਂ ਤੇਰਾ ਆਉਣਾ ਬਣਦਾ,
ਯਾਰ ਥੱਕ ਚੁੱਕੇ ਨੇ ਖਾਸੇ ਨੈਣ।
ਤਸਵੀਰ ਤੇਰੀ ਨੂੰ ਦੇਖੀ ਜਾਵਾਂ,
ਸਾਥੋਂ ਨਹੀਓ ਹੁੰਦੇ ਪਾਸੇ ਨੈਣ।
ਬਣ ਗਏ ਨੇ ਹੰਜੂਆਂ ਦੇ ਝਰਨੇ,
ਹੁੰਦੇ ਸੀ ਖੁਸ਼ੀਆਂ ਦੇ ਵਾਸੇ ਨੈਣ।
ਤੂੰ ਕਿਹਾ ਸੀ ਸਭ ਸਾਂਭ ਲਵਾਂਗਾ,
ਹੁਣ ਤਕ ਬੈਠੇ ਤੇਰੀ ਆਸੇ ਨੈਣ।
©ਰਵਿੰਦਰ ਸਿੰਘ (RAVI)
#Flower